Random,Recent,Label Widget

3/Sports/post-list

ਜਲੰਧਰ ਵਿਚ ਮਾਂ-ਪੁੱਤ ਦੀ ਬੇਰਹਿਮੀ ਨਾਲ ਹੱਤਿਆ

 ਜਲੰਧਰ ਜ਼ਿਲ੍ਹੇ ਦੇ ਥਾਣਾ ਲੋਹੀਆ ਦੇ ਪਿੰਡ ਅਲੀਵਾਲ ਵਿੱਚ ਮਾ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਦਾ ਖੁਲਾਸਾ ਅੱਜ ਸਵੇਰੇ ਉਦੋਂ ਹੋਇਆ ਜਦੋਂ ਔਰਤ ਕੰਮ 'ਤੇ ਨਹੀਂ ਗਈ ਸੀ। ਗਰੀਬ ਪਰਿਵਾਰ ਨਾਲ ਸਬੰਧਤ ਇਹ ਔਰਤ ਗੁੰਗੀ ਸੀ ਜਦ ਕਿ ਉਸ ਦਾ ਬੇਟਾ ਆਪਾਹਿਜ਼ ਸੀ।



ਪੁੱਤ ਦੀ ਲਾਸ਼ ਘਰ ਤੋਂ ਕੁਝ ਦੂਰੀ 'ਤੇ ਖੇਤਾਂ ਵਿਚ ਮਿਲੀ ਸੀ, ਜਦਕਿ ਮਾਂ ਦੀ ਲਾਸ਼ ਘਰੋਂ ਮਿਲੀ, ਉਸ ਦੇ ਸਿਰ 'ਤੇ ਇਕ ਭਾਰੀ ਹਥਿਆਰ ਨਾਲ ਵਾਰ ਕੀਤਾ ਗਿਆ ਸੀ।
ਪਿੰਡ ਦੇ ਲੋਕਾਂ ਇਸ ਗੱਲ਼ ਤੋਂ ਹੈਰਾਨ ਹਨ ਕਿ ਇਸ ਅਪਾਹਿਜ਼ ਨੌਜਵਾਨ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਹ ਆਪਣੇ ਆਪ ਵਿਚ ਹੀ ਮਸਤ ਰਹਿੰਦਾ ਸੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਢਲੀ ਜਾਂਚ ਵਿਚ ਇਹ ਕੇਸ ਲੁੱਟ ਅਤੇ ਚੋਰੀ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ। ਪਰ ਅਜੇ ਤੱਕ ਕੋਈ ਹਥਿਆਰ ਨਹੀਂ ਮਿਲਿਆ। ਮੁਢਲੀ ਜਾਂਚ ਵਿਚ ਪੁਲਿਸ ਨੂੰ ਪਤਾ ਚੱਲਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਂ ਪੁੱਤਰ ਨੇ ਲੋਹੜੀ ਮੰਗ ਕੇ ਪਿੰਡ ਵਿਚੋਂ ਪੈਸਾ ਇਕੱਠਾ ਕੀਤਾ ਸੀ ਅਤੇ ਕੁਝ ਪੈਸਿਆਂ ਦੀ ਖ਼ਾਤਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।


Post a Comment

0 Comments

ਬਠਿੰਡਾ 'ਚ ਭਾਜਪਾ ਵਰਕਰਾਂ ਨੇ ਵਿਰੋਧ 'ਚ ਕੱਢੀ ਤਿਰੰਗਾ ਰੈਲੀ